Follow us on

ਡੀ.ਜੀ.ਪੀ ਪੰਜਾਬ ਅਤੇ ਐੈੱਸ.ਟੀ.ਐੈੱਫ. ਚੀਫ ਨੇ ਅੰਮ੍ਰਿਤਸਰ 'ਚ ਅਧਿਕਾਰੀਆਂ ਨਾਲ ਕੀਤੀ ਅਹਿਮ ਮੀਟਿੰਗ

ਪੰਜਾਬ ਵਿਚ ਨਸ਼ਾ ਤਸਕਰਾਂ 'ਤੇ ਨਕੇਲ ਕੱਸਣ ਲਈ ਅੱਜ ਅੰਮ੍ਰਿਤਸਰ ਵਿਚ ਡੀ.ਜੀ.ਪੀ ਦਿਨਕਰ ਗੁਪਤਾ ਅਤੇ ਐੈੱਸ.ਟੀ.ਐੈੱਫ. ਚੀਫ ਗੁਰਪ੍ਰੀਤ ਦਿਓ ਸਮੇਤ ਹੋਰਨਾਂ ਵੱਡੇ ਅਧਿਕਾਰੀਆਂ ਨੇ ਇੱਕ ਅਹਿਮ ਬੈਠਕ ਕੀਤੀ....  ਇਸ ਬੈਠਕ ਵਿਚ ਪੰਜਾਬ ਵਿਚ ਨਸ਼ੇ ਦੀ ਸਪਲਾਈ ਰੋਕਣ ਲਈ ਹੁਣ ਗੁਆਂਢੀ ਦੇਸ਼ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ 'ਤੇ ਖਾਸ ਨਜ਼ਰ ਰੱਖਣ ਦੀ ਰਣਨੀਤੀ ਤਿਆਰ ਕੀਤੀ ਗਈ.... ਬੈਠਕ ਮਗਰੋਂ ਮੀਡਿਆ ਨੂੰ ਜਾਣਕਾਰੀ ਦਿੰਦਿਆਂ ਐਸਟੀਐਫ ਚੀਫ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਬਾਰਡਰ ਜ਼ੋਨ ਦੇ ਨਸ਼ਾ ਤਸਕਰਾਂ 'ਤੇ ਲਗਾਮ ਕੱਸਣ ਲਈ ਸਖ਼ਤ ਰਣਨੀਤੀ ਤਿਆਰ ਕੀਤੀ ਗਈ ਏ... ਉਨ੍ਹਾਂ ਸਪਸ਼ਟ ਕੀਤਾ ਕਿ ਬਾਰਡਰ ਦੇ ਕਈ ਤਸਕਰ ਫਿਰ ਤੋਂ ਸਰਗਰਮ ਹੋ ਗਏ ਨੇ ਜਿਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ.... ਐਸਟੀਐਫ ਚੀਫ਼ ਨੇ ਦੱਸਿਆ ਕਿ 532 ਕਿੱਲੋ ਹੈਰੋਇਨ ਮਾਮਲੇ ਵਿੱਚ ਸਰਹੱਦੀ ਪਿੰਡਾਂ, ਹਵੇਲੀਆਂ ਅਤੇ ਸਰਾਏ ਅਮਾਨਤ ਖਾਂ ਦੇ ਇਲਾਵਾ ਜੰਮੂ ਕਸ਼ਮੀਰ ਦੇ ਤਸਕਰਾਂ ਦੇ ਨਾਂ ਸਾਹਮਣੇ ਆ ਰਹੇ ਨੇ, ਜਿਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਏ.... ਉਨ੍ਹਾਂ ਦੱਸਿਆ ਕਿ ਜੇਲ੍ਹਾਂ ਵਿੱਚ ਬੰਦ ਤਸਕਰਾਂ, ਪੁਰਾਣੇ ਤਸਕਰਾਂ ਦੇ ਇਲਾਵਾ ਗਲੀ ਮੁਹੱਲਿਆਂ ਦੇ ਤਸਕਰਾਂ ਨੂੰ ਵੀ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ....

Hot News

Contact Us

Copyright ©2019. Website Powered By NetMatic Technologies All Rights Reserved.