Follow us on

'ਚੌਂਕੀਦਾਰ ਚੋਰ ਹੈ' ਟਿੱਪਣੀ 'ਚ ਰਾਹੁਲ ਗਾਂਧੀ ਨੇ ਸੁਪਰੀਮ ਕੋਰਟ ਤੋਂ ਮੰਗੀ ਮੁਆਫੀ ....

ਰਾਫੇਲ 'ਤੇ ਫੈਸਲੇ ਪਿੱਛੋਂ 'ਚੌਂਕੀਦਾਰ ਚੋਰ ਹੈ' ਟਿੱਪਣੀ 'ਚ ਸੁਪਰੀਮ ਕੋਰਟ ਦਾ ਗਲਤ ਹਵਾਲਾ ਦੇਣ ਸੰਬੰਧੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਸੁਪਰੀਮ ਕੋਰਟ ਕੋਲੋਂ ਬਿਨਾਂ  ਸ਼ਰਤ ਮੁਆਫੀ ਮੰਗ ਲਈ ਏ... ਰਾਹੁਲ ਨੇ ਤਿੰਨ ਪੰਨਿਆਂ ਦੇ ਆਪਣੇ ਤਾਜਾ ਹਲਫਨਾਮੇ 'ਚ ਕਿਹਾ ਕਿ ਉਹ ਅਦਾਲਤ ਦਾ ਬਹੁਤ ਸਤਿਕਾਰ ਕਰਦੇ ਨੇ.... ਨਾਲ ਹੀ ਉਨ੍ਹਾਂ ਭਾਜਪਾ ਦੀ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਵਲੋਂ ਦਾਇਰ ਮਾਣਹਾਨੀ ਦੇ ਅਪਰਾਧਿਕ ਮਾਮਲੇ ਨੂੰ ਬੰਦ ਕਰਨ ਦੀ ਬੇਨਤੀ ਕੀਤੀ... ਰਾਹੁਲ ਨੇ ਹਲਫਨਾਮੇ 'ਚ ਕਿਹਾ ਏ ਕਿ ਉਹ ਗਲਤ ਢੰਗ ਨਾਲ ਅਦਾਲਤ ਦਾ ਹਵਾਲਾ ਦੇਣ ਨੂੰ ਲੈ ਕੇ ਬਿਨਾਂ ਸ਼ਰਤ ਮੁਆਫੀ ਮੰਗਦੇ ਨੇ.... ਰਾਫੇਲ ਮਾਮਲੇ 'ਚ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਫਟਕਾਰ ਲਗਾਉਂਦੇ ਹੋਏ ਪੇਸ਼ ਹੋਏ ਦਸਤਾਵੇਜ਼ਾਂ ਦੇ ਸੱਚ ਨੂੰ ਸਵੀਕਾਰ ਕੀਤਾ ਸੀ.... ਰਾਹੁਲ ਗਾਂਧੀ ਨੇ ਪੱਤਰਕਾਰਾਂ ਨਾਲ ਗੱਲ ਬਾਤ ਕਰਦੇ ਹੋਏ ਕਿਹਾ ਕਿ  ਸੁਪਰੀਮ ਕੋਰਟ ਨੇ ਸਾਫ ਕਹਿ ਦਿੱਤਾ ਏ ਕਿ ਚੌਕੀਦਾਰ ਹੀ ਚੋਰ ਏ... ਸੁਪਰੀਮ ਕੋਰਟ ਨੇ ਮੰਨਿਆ ਏ ਕਿ ਰਾਫੇਲ ਮਾਮਲੇ 'ਚ ਕੋਈ ਨਾ ਕੋਈ ਤਾਂ ਭ੍ਰਿਸ਼ਟਾਚਾਰ ਜ਼ਰੂਰ ਹੋਇਆ ਏ... ਜਿਕਰਯੋਗ ਏ ਕਿ ਨਵੀਂ ਦਿੱਲੀ ਤੋਂ ਸੰਸਦ ਮੈਂਬਰ ਅਤੇ ਭਾਜਪਾ ਆਗੂ ਮੀਨਾਕਸ਼ੀ ਲੇਖੀ ਨੇ ਇਸ 'ਤੇ ਸੁਪਰੀਮ ਕੋਰਟ 'ਚ ਮਾਣਹਾਨੀ ਦੀ ਉਲੰਘਣਾ ਪਟੀਸ਼ਨ ਦਾਖਲ ਕੀਤੀ ਸੀ....

Hot News

Contact Us

Copyright ©2019. Website Powered By NetMatic Technologies All Rights Reserved.