Follow us on

ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ 'ਤੇ ਕੀਤੀ ਨਵੇਂ ਅੰਦਾਜ ਵਿਚ ਟਿੱਪਣੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ 'ਤੇ ਨਵੇਂ ਅੰਦਾਜ ਵਿਚ ਟਿੱਪਣੀ ਕੀਤੀ ਏ.... ਹਰਿਆਣਾ ਦੇ ਭਿਵਾਨੀ ਵਿਚ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ  ਰਾਹੁਲ ਨੇ ਕਿਹਾ ਕਿ ਪਿਛਲੀਆਂ ਚੋਣਾਂ ਵਿਚ ਹਿੰਦੋਸਤਾਨ ਨੇ ਨਰਿੰਦਰ ਮੋਦੀ ਦੇ ਰੂਪ ਵਿਚ ਰਿੰਗ 'ਚ 56 ਇੰਚ ਦੀ ਛਾਤੀ ਵਾਲਾ ਇਕ ਬਾਕਸਰ ਉਤਾਰਿਆ ਗਿਆ ਸੀ....  ਮੋਦੀ ਜੀ ਬੇਰੋਜ਼ਗਾਰੀ, ਕਿਸਾਨਾਂ ਦੇ ਮੁੱਦੇ, ਭ੍ਰਿਸ਼ਟਾਚਾਰ ਅਤੇ ਹੋਰ ਮੁੱਦਿਆਂ ਨਾਲ ਮੁਕਾਬਲਾ ਕਰਨ ਲਈ ਰਿੰਗ ਵਿਚ ਉਤਰੇ ਸਨ...  ਦੇਸ਼ ਨੇ ਸੋਚਿਆ ਕਿ ਬਾਕਸਰ ਬੇਰੋਜ਼ਗਾਰੀ ਨਾਲ ਲੜੇਗਾ, 15 ਲੱਖ ਖਾਤੇ ਵਿਚ ਪਾਵੇਗਾ...  ਮੋਦੀ ਦੇ ਕੋਚ ਅਡਵਾਨੀ ਅਤੇ ਗਡਕਰੀ ਵਰਗੇ ਟੀਮ ਦੇ ਹੋਰ ਮੈਂਬਰ ਵੀ ਸਨ.... ਮੋਦੀ ਜੀ ਰਿੰਗ ਵਿਚ ਆਏ ਅਤੇ ਉਨ੍ਹਾਂ ਨੇ ਸਭ ਤੋਂ ਪਹਿਲਾਂ ਕੋਚ ਅਡਵਾਨੀ ਦੇ ਚਿਹਰੇ 'ਤੇ ਮੁੱਕਾ ਮਾਰਿਆ... ਓਸ ਤੋਂ ਬਾਅਦ ਗਡਕਰੀ, ਜੇਤਲੀ, ਇਕ-ਇਕ ਕਰਕੇ ਸਾਰਿਆਂ ਨੂੰ ਮੁੱਕੇ ਮਾਰੇ.....ਰਾਹੁਲ ਨੇ ਕਿਹਾ ਕਿ ਫਿਰ ਬਾਕਸਰ ਭੀੜ 'ਚ ਜਾ ਵੜਿਆ ਅਤੇ ਛੋਟੇ ਦੁਕਾਨਦਾਰਾਂ ਨੂੰ ਫੜਿਆ ਅਤੇ ਨੋਟਬੰਦੀ ਅਤੇ ਗੱਬਰ ਸਿੰਘ ਟੈਕਸ ਦੇ ਮੁਕੇ ਮਾਰੇ.... ਇਸ ਮਗਰੋਂ ਬਾਕਸਰ ਨੇ ਕਿਸਾਨਾਂ ਦੇ ਮੂੰਹ 'ਤੇ ਵੀ ਮੁੱਕੇ ਮਾਰੇ...

Hot News

Contact Us

Copyright ©2019. Website Powered By NetMatic Technologies All Rights Reserved.