Follow us on

ਹੜ ਨਾਲ ਬੇਘਰ ਹੋਏ ਲੋਕਾਂ ਲਈ ਕੇਂਦਰ ਦੀ ਨਰੇਂਦਰ ਮੋਦੀ ਸਰਕਾਰ ਤੋਂ ਰਾਹੁਲ ਗਾਂਧੀ ਨੇ ਮੰਗੀ ਮਦਦ

ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਲੋਕਾਂ ਨੂੰ ਅਪੀਲ ਕੀਤੀ ਏ ਕਿ ਉਹ ਉਨ੍ਹਾਂ ਦੇ ਸੰਸਦੀ ਖੇਤਰ ਵਾਇਨਾਡ 'ਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਸਮੱਗਰੀ ਮੁਹੱਈਆ ਕਰਵਾਉਣ... ਵਾਇਨਾਡ ਦੌਰੇ 'ਤੇ ਪਹੁੰਚੇ ਰਾਹੁਲ ਨੇ ਫੇਸਬੁੱਕ 'ਤੇ ਇਕ ਪੋਸਟ 'ਚ ਲੋਕਾਂ ਨੂੰ ਅਪੀਲ ਕਰਦੇ ਹੋਏ ਲਿਖਿਆ ਕਿ ਮੇਰਾ ਸੰਸਦੀ ਖੇਤਰ ਵਾਇਨਾਡ ਹੜ੍ਹ ਨਾਲ ਤਬਾਹ ਹੋ ਗਿਆ ਏ, ਹਜ਼ਾਰਾਂ ਲੋਕ ਬੇਘਰ ਹੋ ਗਏ ਨੇ ਅਤੇ ਉਨ੍ਹਾਂ ਨੂੰ ਰਾਹਤ ਕੈਂਪਾਂ 'ਚ ਪਹੁੰਚਾਇਆ ਗਿਆ ਏ...  ਉਨ੍ਹਾਂ ਕਿਹਾ ਕਿ ਸਾਨੂੰ ਤੁਰੰਤ ਪਾਣੀ ਦੀਆਂ ਬੋਤਲਾਂ, ਚਟਾਈ, ਕੰਬਲ, ਕੱਪੜੇ, ਬੱਚਿਆਂ ਦੇ ਕੱਪੜੇ ਅਤੇ ਖਾਣ ਪੀਣ ਦੀਆਂ ਵਸਤਾਂ ਦੀ ਲੋੜ ਏ... ਜਿਕਰਯੋਗ ਏ ਕਿ ਰਾਹੁਲ ਗਾਂਧੀ ਬੀਤੇ ਦਿਨ ਤੋਂ ਕੇਰਲ ਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮਿਲ ਰਹੇ ਨੇ ਅਤੇ ਉਨ੍ਹਾ ਕਿਹਾ ਕਿ ਜਦੋਂ ਤੱਕ ਇਥੇ ਸਥਿਤੀ ਠੀਕ ਨਹੀਂ ਹੁੰਦੀ ਉਹ ਵਾਪਸ ਨਹੀਂ ਜਾਣਗੇ... ਇਸ ਮੌਕੇ ਰਾਹੁਲ ਗਾਂਧੀ ਨੇ ਕੇਂਦਰ ਦੀ ਮੋਦੀ ਤੋਂ ਮਦਦ ਦੀ ਅਪੀਲ ਕੀਤੀ ਏ... ਜਿਕਰਯੋਗ ਏ ਕਿ ਦੇਸ਼ ਦੇ ਉੱਤਰ ਪਛਮੀ ਚ ਹੜ ਨਾਲ ਹੁਣ ਤੱਕ ਤਕਰੀਬਨ 200 ਵਿਅਕਤੀਆਂ ਦੀ ਮੌਤ ਹੋ ਚੁੱਕੀ ਏ....

 

Hot News

Contact Us

Copyright ©2019. Website Powered By NetMatic Technologies All Rights Reserved.