Follow us on

ਕਾਂਗਰਸੀ ਆਗੂ ਰਾਹੁਲ ਗਾਂਧੀ ਇਕ ਹੋਰ ਮਾਣਹਾਨੀ ਮਾਮਲੇ 'ਚ ਅੱਜ ਪਟਨਾ ਦੀ ਅਦਾਲਤ ਚ ਹੋਏ ਪੇਸ਼

ਕਾਂਗਰਸ ਨੇਤਾ ਰਾਹੁਲ ਗਾਂਧੀ ਇਕ ਹੋਰ ਮਾਣਹਾਨੀ ਮਾਮਲੇ 'ਚ ਅੱਜ ਪਟਨਾ ਦੀ ਸਿਵਲ ਕੋਰਟ 'ਚ ਪੇਸ਼ ਹੋਏ, ਜਿੱਥੇ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ.... ਰਾਹੁਲ ਨੂੰ 10,000 ਰੁਪਏ ਦੇ ਮੁਚਲਕੇ 'ਤੇ ਜ਼ਮਾਨਤ ਮਿਲੀ ਏ.... ਬਿਹਾਰ ਦੇ ਉੱਪ ਮੁੱਖ ਮੰਤਰੀ ਸੁਸ਼ੀਲ ਮੋਦੀ ਨੇ ਕਾਂਗਰਸ ਪ੍ਰਧਾਨ ਰਾਹੁਲ ਵਿਰੁੱਧ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ.... ਓਧਰ ਜ਼ਮਾਨਤ ਮਿਲਣ ਤੋਂ ਬਾਅਦ ਰਾਹੁਲ ਨੇ ਕਿਹਾ ਕਿ ਸੰਵਿਧਾਨ ਬਚਾਉਣ ਲਈ ਸਾਡੀ ਲੜਾਈ ਜਾਰੀ ਰਹੇਗੀ.... ਇਸ ਲਈ ਜਿੱਥੇ ਵੀ ਲੋੜ ਪਵੇਗੀ, ਮੈਂ ਉੱਥੇ ਜਾਂਦਾ ਰਹਾਂਗਾ.... ਰਾਹੁਲ ਨੇ ਕਿਹਾ ਕਿ ਜੋ ਵੀ ਆਰ. ਐੱਸ. ਐੱਸ. ਅਤੇ ਨਰਿੰਦਰ ਮੋਦੀ ਵਿਰੁੱਧ ਖੜ੍ਹਾ ਹੋਵੇਗਾ, ਉਹ ਮੇਰੀ ਵਿਚਾਰਧਾਰਾ ਨਾਲਾ ਹੋਵੇਗਾ.... ਉਨ੍ਹਾ ਕਿਹਾ ਕਿ ਮੇਰੀ ਲੜਾਈ ਸੰਵਿਧਾਨ, ਗਰੀਬਾਂ ਅਤੇ ਕਿਸਾਨਾਂ ਨੂੰ ਬਚਾਉਣ ਦੀ ਏ.... ਜ਼ਿਕਰਯੋਗ ਏ ਕਿ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਰਾਹੁਲ ਨੇ ਕਿਹਾ ਸੀ ਕਿ 'ਸਾਰੇ ਮੋਦੀ ਚੋਰ' ਨੇ....ਰਾਹੁਲ ਦੇ ਇਸ ਬਿਆਨ ਤੋਂ ਬਿਹਾਰ ਦੇ ਉੱਪ ਮੁੱਖ ਮੰਤਰੀ ਸੁਸ਼ੀਲ ਮੋਦੀ ਭੜਕ ਗਏ ਸਨ ਅਤੇ ਉਨ੍ਹਾਂ ਨੇ ਰਾਹੁਲ ਵਿਰੁੱਧ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਸੀ....

Hot News

Contact Us

Copyright ©2019. Website Powered By NetMatic Technologies All Rights Reserved.