Follow us on

ਬਲਾਤਕਾਰੀ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਪੰਜਾਬ ਹਰਿਆਣਾ ਹਾਈਕੋਰਟ ਨੇ ਦਿੱਤਾ ਮੁੜ ਇੱਕ ਹੋਰ ਝਟਕਾ

ਬਲਾਤਕਾਰੀ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਪੰਜਾਬ ਹਰਿਆਣਾ ਹਾਈਕੋਰਟ ਨੇ ਇੱਕ ਵਾਰ ਮੁੜ ਵੱਡਾ ਝਟਕਾ ਦਿੱਤਾ ਏ.... ਰਾਮ ਰਹੀਮ ਦੀ ਪੈਰੋਲ ਲਈ ਅਦਾਲਤ ਨੇ ਚੌਥੀ ਅਰਜੀ ਖਾਰਜ ਕਰ ਦਿੱਤੀ ਏ....  ਰਾਮ ਰਹੀਮ ਦੀ ਪਤਨੀ ਹਰਜੀਤ ਕੌਰ ਨੇ ਅਰਜੀ ਲਗਾ ਕੇ ਮਾਂ ਦੇ ਇਲਾਜ ਦਾ ਹਵਾਲਾ ਦਿੰਦੇ ਹੋਏ ਤਿੰਨ ਹਫਤਿਆਂ ਦੀ ਪੈਰੋਲ ਦੀ ਮੰਗ ਕੀਤੀ ਸੀ... ਜਿਸ ਤੇ ਅਦਾਲਤ ਨੇ ਕਿਹਾ ਕਿ ਰਾਮ ਰਹੀਮ ਦੀ ਮਾਂ ਦਾ ਇਲਾਜ ਡਾਕਟਰ ਕਰ ਰਹੇ ਨੇ... ਇਸ ‘ਚ ਰਾਮ ਰਹੀਮ ਦੀ ਕੀ ਲੋੜ ਏ.... ਤਕਰੀਬਨ 45 ਮਿੰਟ ਦੀ ਬਹਿਸ ਤੋਂ ਬਾਅਦ ਹਾਈਕੋਰਟ ਨੇ ਕਿਹਾ ਕਿ ਪੰਚਕੂਲਾ ‘ਚ 2017 ਅਗਸਤ ‘ਚ ਹੋਏ ਦੰਗਿਆਂ ਨੂੰ ਦੇਖਦੇ ਹੋਏ ਰਾਮ ਰਹੀਮ ਨੂੰ ਪੈਰੋਲ ਨਹੀਂ ਦਿੱਤੀ ਜਾ ਸਕਦੀ..... 

Hot News

Contact Us

Copyright ©2019. Website Powered By NetMatic Technologies All Rights Reserved.