Follow us on

ਦਿੱਲੀ 'ਚ 6 ਸਾਲਾ ਮਾਸੂਮ ਬੱਚੀ ਨਾਲ ਰੇਪ ਦੀ ਸ਼ਿਕਾਰ ਬੱਚੀ ਨੂੰ ਮਿਲਣ ਹਸਪਤਾਲ ਪੁੱਜੇ ਅਰਵਿੰਦ ਕੇਜਰੀਵਾਲ

ਰਾਜਧਾਨੀ ਦਿੱਲੀ 'ਚ ਬੀਤੇ ਦਿਨੀਂ ਇਕ 6 ਸਾਲਾ ਮਾਸੂਮ ਬੱਚੀ ਨਾਲ ਰੇਪ ਦੀ ਘਟਨਾ ਵਾਪਰੀ ਏ.... ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਰੇਪ ਪੀੜਤ ਬੱਚੀ ਨੂੰ ਮਿਲਣ ਸਫਦਰਜੰਗ ਹਸਪਤਾਲ ਪੁੱਜੇ... ਉਨ੍ਹਾਂ ਨੇ ਮਾਸੂਮ ਬੱਚੀ ਦਾ ਹਾਲ-ਚਾਲ ਪੁੱਛਿਆ ਅਤੇ ਪਰਿਵਾਰ ਨਾਲ ਮੁਲਾਕਾਤ ਕੀਤੀ..... ਬਚੀ ਨੂੰ ਮਿਲਣ ਮਗਰੋਂ ਮੀਡਿਆ ਨਾਲ ਗੱਲਬਾਤ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਅਸੀਂ ਲੜਕੀ ਦੇ ਪਰਿਵਾਰ ਨੂੰ ਮੁਆਵਜੇ ਦੇ ਰੂਪ 'ਚ 10 ਲੱਖ ਰੁਪਏ ਦੇਵਾਂਗੇ, ਜਿਸ ਦਾ ਯੌਨ ਸ਼ੋਸ਼ਣ ਕੀਤਾ ਗਿਆ ਸੀ.... ਉਨ੍ਹਾਂ ਕਿਹਾ ਕਿ ਮੈਂ ਡਾਕਟਰਾਂ ਨੂੰ ਮਿਲਿਆ ਹਾਂ.... ਬੱਚੀ ਦੀ ਹਾਲਤ ਸਥਿਰ ਏ ਅਤੇ ਉਹ ਖਤਰੇ ਤੋਂ ਬਾਹਰ ਏ.... ਅਸੀਂ ਪਰਿਵਾਰ ਨੂੰ ਇਕ ਵਕੀਲ ਵੀ ਪ੍ਰਦਾਨ ਕਰਾਂਗੇ... ਜਿਕਰਯੋਗ ਏ ਕਿ ਦਿੱਲੀ ਦੇ ਦੁਵਾਰਕਾ ਇਲਾਕੇ 'ਚ 2 ਜੁਲਾਈ ਨੂੰ ਇਸ 6 ਸਾਲਾ ਬੱਚੀ ਨਾਲ ਰੇਪ ਦੀ ਘਟਨਾ ਵਾਪਰੀ ਸੀ...

Hot News

Contact Us

Copyright ©2019. Website Powered By NetMatic Technologies All Rights Reserved.