Follow us on

ਰੂਸ ਦੌਰੇ 'ਤੇ ਗਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜਾਪਾਨ ਅਤੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ

ਰੂਸ ਦੇ ਈਸਟਰਨ ਇਕੋਨਾਮਿਕ ਫੌਰਮ ਦੀ ਬੈਠਕ ਚ ਮੁੱਖ ਮਹਿਮਾਨ ਵਜੋਂ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਨੇ ਅੱਜ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨਾਲ ਮੁਲਾਕਾਤ ਕਰਕੇ ਕਈ ਵਿਸ਼ਿਆਂ 'ਤੇ ਚਰਚਾ ਕੀਤੀ... ਇਸ ਦੇ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਹਾਤਿਰ ਬਿਨ ਮੁਹੰਮਦ ਨਾਲ ਵੀ ਮੁਲਾਕਾਤ ਕੀਤੀ...ਅਤੇ ਜ਼ਾਕਿਰ ਨਾਈਕ ਦਾ ਮਸਲਾ ਚੁੱਕਿਆ.... ਅਤੇ ਜ਼ਾਕਿਰ ਦੀ ਭਾਰਤ ਹਵਾਲਗੀ ਸਬੰਧੀ ਗੱਲ ਕੀਤੀ.... ਇਸ ਦੌਰਾਨ ਇਹ ਤੈਅ ਹੋਇਆ ਕਿ ਦੋਵੇਂ ਦੇਸ਼ਾਂ ਵਿਚਕਾਰ ਅਧਿਕਾਰੀ ਲਗਾਤਾਰ ਇਸ ਮੁੱਦੇ 'ਤੇ ਗੱਲ ਕਰਦੇ ਰਹਿਣਗੇ....ਪ੍ਰਧਾਨ ਮੰਤਰੀ ਮੋਦੀ ਦੀ ਮੁਲਾਕਾਤ ਦੀ ਜਾਣਕਾਰੀ ਦਿੰਦੇ ਹੋਏ ਵਿਦੇਸ਼ ਸਕੱਤਰ ਵਿਜਯ ਗੋਖਲੇ ਨੇ ਵਿਸਥਾਰ ਨਾਲ ਜਾਣਕਾਰੀ ਦਿੱਤੀ...ਇਸ ਤੋਂ ਪਹਿਲੀ ਕੱਲ੍ਹ ਸ਼ਾਮ ਪ੍ਰਧਾਨ ਮੰਤਰੀ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਵੀ ਵਿਸੇਸ਼ ਮੁਲਾਕਾਤ ਕੀਤੀ ਸੀ .... ਇਸ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ 15 ਸਮਝੌਤਿਆਂ 'ਤੇ ਹਸਤਾਖਰ ਹੋਏ... ਇਨ੍ਹਾਂ 'ਚ ਰੱਖਿਆ , ਹਵਾ ਅਤੇ ਸਮੁੰਦਰੀ ਸੰਪਰਕ , ਊਰਜਾ , ਕੁਦਰਤੀ ਗੈਸ , ਪੈਟਰੋਲੀਅਮ ਅਤੇ ਵਪਾਰ ਪ੍ਰਮੁੱਖ ਨੇ....ਦੋਵਾਂ ਆਗੂਆਂ ਵਿਚਾਲੇ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ 'ਤੇ ਵੀ ਚਰਚਾ ਹੋਈ....

Hot News

Contact Us

Copyright ©2019. Website Powered By NetMatic Technologies All Rights Reserved.