Follow us on

ਰਾਹੁਲ ਗਾਂਧੀ ਨੇ ਜੰਮੂ-ਕਸ਼ਮੀਰ ਦੇ ਜ਼ਮੀਨੀ ਹਾਲਾਤ ਦੇਖਣ ਲਈ ਰਾਜਪਾਲ ਦਾ ਸੱਦਾ ਕੀਤਾ ਸਵੀਕਾਰ

ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਜੰਮੂ-ਕਸ਼ਮੀਰ ਦੇ ਜ਼ਮੀਨੀ ਹਾਲਾਤ ਦੇਖਣ ਲਈ ਰਾਜਪਾਲ ਸੱਤਿਆਪਾਲ ਮਲਿਕ ਦਾ ਸੱਦਾ ਸਵੀਕਾਰ ਕਰ ਲਿਆ ਏ... ਉਨ੍ਹਾ ਕਿਹਾ ਕਿ ਉਨ੍ਹਾਂ ਨੂੰ ਵਿਸ਼ੇਸ਼ ਜਹਾਜ਼ ਦੀ ਲੋੜ ਨਹੀਂ, ਸਿਰਫ਼ ਉਨ੍ਹਾਂ ਨੂੰ ਜੰਮੂ-ਕਸ਼ਮੀਰ 'ਚ ਆਜ਼ਾਦੀ ਨਾਲ ਘੁੰਮਣ-ਫਿਰਨ ਦੀ ਮਨਜ਼ੂਰੀ ਚਾਹੀਦੀ ਏ.... ਰਾਹੁਲ ਨੇ ਅੱਜ ਇੱਕ ਟਵੀਟ ਕਰਕੇ ਰਾਜਪਾਲ ਦੇ ਸੱਦੇ ਦਾ ਜਵਾਬ ਦਿੱਤਾ.... ਉਨ੍ਹਾਂ ਲਿਖਿਆ ਕਿ ਉਹ ਰਾਜਪਾਲ ਦੇ ਸੱਦੇ ਤੇ ਵਿਰੋਧੀ ਨੇਤਾਵਾਂ ਦੇ ਇਕ ਵਫ਼ਦ ਨਾਲ ਲੱਦਾਖ ਜਾਣਗੇ... ਜਿਕਰਯੋਗ ਏ ਕਿ ਰਾਜਪਾਲ ਮਲਿਕ ਨੇ ਧਾਰਾ 370 ਹਟਾਏ ਜਾਣ ਤੋਂ ਬਾਅਦ ਜੰਮੂ-ਕਸ਼ਮੀਰ ਦੇ ਹਾਲਾਤ 'ਤੇ ਰਾਹੁਲ ਗਾਂਧੀ ਦੇ ਬਿਆਨਾਂ 'ਤੇ ਨਾਰਾਜ਼ਗੀ ਪ੍ਰਗਟ ਕੀਤੀ ਸੀ ...  ਉਨ੍ਹਾਂ ਰਾਹੁਲ ਗਾਂਧੀ ਨੂੰ ਸੋਚ ਸਮਝ ਕੇ ਬਿਆਨ ਦੇਣ ਦੀ ਸਲਾਹ ਦਿਤੀ ਸੀ.... ਰਾਹੁਲ ਗਾਂਧੀ ਨੇ ਕਿਹਾ ਸੀ ਕਿ ਜੰਮੂ-ਕਸ਼ਮੀਰ ਤੋਂ ਹਿੰਸਾ ਦੀਆਂ ਕੁਝ ਖਬਰਾਂ ਆਈਆਂ ਨੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ 'ਤੇ ਚਿੰਤਾ ਜ਼ਾਹਰ ਕਰਨੀ ਚਾਹੀਦੀ ਏ...

Hot News

Contact Us

Copyright ©2019. Website Powered By NetMatic Technologies All Rights Reserved.