Follow us on

ICC ਵਰਲਡ ਕੱਪ ਦੇ ਰੋਮਾਂਚਕ ਮੁਕਾਬਲੇ 'ਚ ਭਾਰਤ ਨੇ ਵੈਸਟ ਇੰਡੀਜ਼ ਨੂੰ 125 ਦੌੜਾਂ ਨਾਲ ਹਰਾਇਆ

ICC ਵਰਲਡ ਕੱਪ ਦਾ ਕੱਲ 34ਵਾਂ ਮੁਕਾਬਲਾ ਭਾਰਤ ਅਤੇ ਵੈਸਟ ਇੰਡੀਜ਼ ਵਿਚਕਾਰ ਰੋਮਾਂਚਕ ਮੁਕਾਬਲਾ ਖੇਡਿਆ ਗਿਆ....ਇਸ ਦੌਰਾਨ ਟਾਸ ਜਿੱਤਣ ਉਪਰੰਤ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ.....ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ ਨਿਰਧਾਰਿਤ ਓਵਰਾਂ 'ਚ ਸੱਤ ਵਿਕਟਾਂ ਗੁਆ ਕੇ 268 ਦੌੜਾਂ ਬਣਾਈਆਂ....ਜਿਸ ਵਿੱਚ ਕਪਤਾਨ ਵਿਰਾਟ ਕੋਹਲੀ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 72 ਦੌੜਾਂ ਦਾ ਅਹਿਮ ਯੋਗਦਾਨ ਪਾਇਆ...ਇਸ ਦੇ ਨਾਲ ਹੀ ਕੋਹਲੀ ਨੇ ਸਭ ਤੋਂ ਤੇਜ਼ 20 ਹਜ਼ਾਰ ਦੌੜਾਂ ਬਣਾਉਣ ਦਾ ਰਿਕਾਡ ਵੀ ਆਪਣੇ ਨਾਮ ਕਰ ਲਿਆ....ਇਸ ਸ਼ਾਨਦਾਰ ਪਾਰੀ ਲਈ ਵਿਰਾਟ ਕੋਹਲੀ ਨੂੰ " ਮੈਨ ਆਫ ਦ ਮੈਚ " ਖਿਤਾਬ ਨਾਲ ਨਵਾਜਿਆ ਗਿਆ...ਭਾਰਤ ਵਲੋਂ ਦਿੱਤੇ ਟੀਚੇ ਦਾ ਪਿਛਾ ਕਰਨ ਉੱਤਰੀ ਵੈਸਟ ਇੰਡੀਜ਼ ਦੀ ਟੀਮ ਕੁਝ ਖਾਸ ਨਹੀ ਕਰ ਸਕੀ....ਅਤੇ ਵੈਸਟ ਇੰਡੀਜ਼ ਦੀ ਸਾਰੀ ਟੀਮ 143 ਦੌੜਾਂ 'ਤੇ ਹੀ ਸਿਮਟ ਗਈ... ਭਾਰਤ ਨੇ ਇਹ ਮੁਕਾਬਲਾ 125 ਦੌੜਾਂ ਨਾਲ ਆਪਣੇ ਨਾਮ ਕਰ ਲਿਆ.... ਅੱਜ ਦਾ ਮੁਕਾਬਲਾ ਸ੍ਰੀ ਲੰਕਾ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਜਾ ਰਿਹਾ ਏ.... 

Hot News

Contact Us

Copyright ©2019. Website Powered By NetMatic Technologies All Rights Reserved.