Follow us on

ਇਸਰੋ ਨੇ ਸ਼੍ਰੀਹਰਿਕੋਟਾ ਤੋਂ ਅੱਜ ਰੀਸੈੱਟ-2ਬੀ ਸੈਟੇਲਾਈਟ ਦਾ ਕੀਤਾ ਸਫ਼ਲ ਪ੍ਰੀਖਣ

ਪੁਲਾੜ ‘ਚ ਭਾਰਤ ਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਏ....ਇਸਰੋ ਨੇ ਸ਼੍ਰੀਹਰਿਕੋਟਾ ਤੋਂ ਅੱਜ ਸਵੇਰੇ 5:30 ਵਜੇ ਰੀਸੈੱਟ-2ਬੀ ਸੈਟੇਲਾਈਟ ਦਾ ਸਫਲ ਪ੍ਰੀਖੱਣ ਕੀਤਾ ..... ਇਹ ਪ੍ਰੀਖੱਣ PSLV ਸੀ46 ਰਾਕੇਟ ਦੀ ਮਦਦ ਨਾਲ ਕੀਤਾ ਗਿਆ ਏ..... ਇਹ ਚੌਥਾ ਰੀਸੈੱਟ ਸੈਟੇਲਾਈਟ ਏ....ਜਿਸ ਤੋਂ ਬਾਅਦ ਇਹ ਸੈਟੇਲਾਈਟ ਹੁਣ ਬੱਦਲ ਹੋਣ ਤੋਂ ਬਾਅਦ ਵੀ ਮੌਸਮ ਦੀਆਂ ਤਸਵੀਰਾਂ ਲੈ ਸਕਦਾ ਏ....ਇਸ ਦੇ ਨਾਲ ਹੀ ਖੁਫੀਆ ਗਤੀਵਿਧੀਆਂ ‘ਚ ਵੀ ਇਸ ਤੋਂ ਕਾਫੀ ਮਦਦ ਮਿਲੇਗੀ... ਇਹ ਸੈਟੇਲਾਈਟ 555 ਕਿਮੀ ਦੀ ਉਚਾਈ ‘ਤੇ ਸਥਾਪਿਤ ਕੀਤਾ ਜਾਵੇਗਾ....RISAT 2B ਸੈਟੇਲਾਈਟ ਨਾਲ ਭਾਰਤੀ ਸਰਹੱਦਾ 'ਤੇ ਨਜ਼ਰ ਰੱਖੀ ਜਾ ਸਕਦੀ ਏ.... ਰੀਸ਼ੈੱਟ ਹਮੇਸ਼ਾ ਕੰਮ ਕਰਦੀ ਰਹੇ ਇਸ ਲਈ 300ਕਿਲੋਗ੍ਰਾਮ ਦੇ ਰੀਸੈੱਟ-2ਬੀ ਸੈਟੇਲਾਈਟ ਦੇ ਨਾਲ ਸਿੰਥੇਟਿਕ ਰਡਾਰ ਇਮੇਜਰ ਨੂੰ ਵੀ ਪੁਲਾੜ ‘ਚ ਭੇਜੀਆ ਗਿਆ ਏ..... ਇਸ ਨਾਲ ਦੁਸ਼ਮਨਾਂ ਦੀ ਹਰ ਇੱਕ ਗਤੀਵਿਧੀ ‘ਤੇ ਨਜ਼ਰ ਰੱਖੀ ਜਾ ਸਕੇਗੀ....ਇਸ ਦੇ ਨਾਲ ਰਾਹਤ ਕਾਰਜਾਂ ‘ਚ ਲੱਗੇ ਲੋਕਾਂ ਅਤੇ ਸੁਰੱਖੀਆਬਲਾਂ ਨੂੰ ਵੀ ਕਾਫੀ ਮਦਦ ਮਿਲੇਗੀ...ਇਸ ਕਾਮਯਾਬੀ ਦੇ ਨਾਲ ਹੀ ਇਸਰੋ ਨੂੰ ਉਮੀਦ ਏ ਕਿ 2020 ਤਕ ਭਾਰਤ ਆਪਣੀਆਂ ਸਰਹਦਾਂ ਨੂੰ ਸੁਰਖੀਅੱਤ ਕਰਨ ‘ਚ ਪੂਰੀ ਤਰ੍ਹਾਂ ਸਮਰੱਥ ਹੋ ਜਾਵੇਗਾ... ਅਗਲੇ 10 ਮਹੀਨਿਆਂ ‘ਚ ਇਸਰੋ 8 ਸੈਟੇਲਾਈਟ ਹੋਰ ਲੌਂਚ ਕਰੇਗਾ... ਜਿਸ ਚੋਂ ਪੰਜ ਭਾਰਤੀ ਸੀਮਾ ‘ਤੇ ਨਿਗਰਾਨੀ ਕਰਨਗੇ...

Hot News

Contact Us

Copyright ©2019. Website Powered By NetMatic Technologies All Rights Reserved.