Follow us on

ਮੋਗਾ ਦੇ ਬਾਘਾਪੁਰਾਣਾ ਚ ਸੁਖਬੀਰ ਬਾਦਲ ਨੂੰ ਸਿੱਖ ਜੱਥੇਬੰਦੀਆਂ ਦੇ ਰੋਸ ਦਾ ਕਰਨਾ ਪਿਆ ਸਾਹਮਣਾ......

ਲੋਕਾਂ 'ਚ ਸਿਆਸੀ ਪਾਰਟੀਆਂ ਲਈ ਪੈਦਾ ਹੋਇਆ ਰੋਹ ਵੱਧਦਾ ਜਾ ਰਿਹਾ ਏ.... ਰੋਜ਼ਾਨਾ ਚੋਣ ਪ੍ਰਚਾਰ ਦੌਰਾਨ ਕਿਸੇ ਨਾ ਕਿਸੇ ਲੀਡਰ ਦੇ ਵਿਰੋਧ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ.... ਤਾਜ਼ਾ ਮਾਮਲਾ ਮੋਗਾ ਦੇ ਬਾਘਾਪੁਰਾਣਾ ਤੋਂ ਸਾਹਮਣੇ ਆਇਆ ਏ, ਜਿੱਥੇ ਕਿ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਅੱਜ ਸਿੱਖ ਜੱਥੇਬੰਦੀਆਂ ਦਾ ਉਸ ਵੇਲੇ ਰੋਸ ਦਾ ਸਾਹਮਣਾ ਕਰਨਾ ਪਿਆ ਜਦੋਂ ਬਾਦਲ ਕੋਟਕਪੂਰਾ ਰੋਡ ਤੋਂ ਰੈਲੀ ਖਤਮ ਕਰਕੇ ਮੋਗਾ ਵੱਲ ਗੱਡੀਆਂ ਦੇ ਕਾਫਲੇ ਨਾਲ ਨਿਕਲਣ ਲੱਗੇ...  ਕਾਲੇ ਝੰਡੇ ਲੈ ਕੇ ਖੜ੍ਹੇ ਸਿੱਖ ਜੱਥੇਬੰਦੀਆਂ ਦੇ ਆਗੂਆਂ ਨੇ ਜ਼ੋਰਦਾਰ ਵਿਖਾਵਾ ਕਰਦਿਆਂ ਬਾਦਲਾਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ... ਜਿਵੇਂ ਹੀ ਇਹ ਆਗੂ ਮੁੱਖ ਸੜਕ ਤੇ ਬਾਦਲ ਨੂੰ ਕਾਲੀਆਂ ਝੰਡੀਆਂ ਦਿਖਾਉਣ ਲਈ ਅੱਗੇ ਆਏ ਤਾਂ ਪੁਲਸ ਦੇ ਨੌਜਵਾਨਾ ਨੇ ਅੱਗੇ ਵਧਣ ਨਹੀਂ ਦਿੱਤਾ ਅਤੇ ਘੇਰਾ ਪਾ ਲਿਆ....। ਮਾਮਲਾ ਇਥੋ ਤੱਕ ਵਧ  ਗਿਆ ਕਿ ਕਈ ਆਗੂਆਂ ਨੇ ਗੁੱਸੇ ਵਿੱਚ ਆ ਕੇ ਬਾਦਲ ਦੀ ਗੱਡੀ ਵੱਲ ਕਾਲੇ ਝੰਡੇ ਵੀ ਸੁੱਟੇ....

Hot News

Contact Us

Copyright ©2019. Website Powered By NetMatic Technologies All Rights Reserved.