Follow us on

ਮਾਸੂਮ ਫਤਿਹਵੀਰ ਦੀ ਮੌਤ ਦੇ ਸੋਗ 'ਚ ਸੰਗਰੂਰ ਅਤੇ ਸੁਨਾਮ ਰਿਹਾ ਮੁੰਕਮਲ ਤੌਰ 'ਤੇ ਬੰਦ

ਫ਼ਤਹਿਵੀਰ ਦੀ ਮੌਤ ਮਗਰੋਂ ਸਰਕਾਰ ਵਿਰੁੱਧ ਲੋਕਾਂ ਦਾ ਗੁੱਸਾ 7ਵੇਂ ਅਸਮਾਨ 'ਤੇ ਪਹੁੰਚ ਗਿਆ ਏ....ਗੁੱਸੇ 'ਚ ਆਏ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਸਿੱਧਾ ਮੋਰਚਾ ਖੋਲ੍ਹਦਿਆਂ ਸੰਗਰੂਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਬਾਹਰ ਧਰਨਾ ਲਾ ਦਿੱਤਾ ਏ....ਉਧਰ ਸੰਗਰੂਰ ਅਤੇ ਸੁਨਾਮ ਅੱਜ ਮੁਕੰਮਲ ਤੌਰ ਤੇ ਬੰਦ ਰਹੇ ...ਲੋਕ ਲਗਾਤਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਅਤੇ ਡੀਸੀ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਨੇ....ਇਥੇ ਇਹ ਵੀ ਦੱਸਣਾ ਬਣਦਾ ਏ ਕਿ ਇਹ ਮਾਮਲਾ ਹਾਈਕੋਰਟ ਵੀ ਪਹੁੰਚ ਚੁੱਕਾ ਏ.... ਇਸ ਸਬੰਧੀ ਹਾਈਕੋਰਟ ਵਿੱਚ ਜਨਹਿੱਤ ਪਟੀਸ਼ਨ ਪਾਈ ਗਈ ਏ....ਲੋਕਾਂ ਨੇ ਇਲਜ਼ਾਮ ਲਗਾਇਆ ਕਿ ਜੇਕਰ ਛੇਵੇਂ ਦਿਨ ਫ਼ਤਹਿ ਨੂੰ ਦੇਸੀ ਤਰੀਕੇ ਨਾਲ ਹੀ ਬੋਰ ਵਿੱਚੋਂ ਬਾਹਰ ਕੱਢਣਾ ਸੀ ਤਾਂ ਪ੍ਰਸ਼ਾਸਨ ਵੱਲੋਂ ਇੰਨਾ ਲੰਮਾ ਅਤੇ ਢਿੱਲਾ ਬਚਾਅ ਕਾਰਜ ਕਿਉਂ ਚਲਾਇਆ ਗਿਆ...ਪ੍ਰਸ਼ਾਸਨ ਨੂੰ ਲੋਕਾਂ ਦੀ ਜਾਨ ਦੀ ਕੋਈ ਫ਼ਿਕਰ ਨਹੀਂ.... ਲੋਕਾਂ ਦੀਆਂ ਜਾਨਾਂ ਜਾ ਰਹੀਆਂ ਨੇ ਅਤੇ ਪ੍ਰਸ਼ਾਸਨ ਬੇਫਿਕਰ ਏ..... ਫ਼ਤਹਿਵੀਰ ਦੇ ਬਚਾਅ ਕਾਰਜਾਂ ਚ ਲੱਗਾ ਪ੍ਰਸ਼ਾਸਨ ਪਹਿਲੇ ਦਿਨੋਂ ਹੀ ਲੋਕਾਂ ਨੂੰ ਝੂਠੇ ਲਾਰੇ ਲਾ ਰਿਹਾ ਸੀ ਕਿ ਬੱਚੇ ਨੂੰ ਜਲਦ ਕੱਢ ਲਿਆ ਜਾਏਗਾ ਪਰ ਆਖਿਰਕਾਰ ਪ੍ਰਸ਼ਾਸਨ ਦਾ ਆਪਰੇਸ਼ਨ ਫੇਲ੍ਹ ਸਾਬਿਤ ਹੋਇਆ ਅਤੇ ਸਥਾਨਕ ਵਿਅਕਤੀ ਵਲੋਂ ਹੀ ਫ਼ਤਹਿ ਨੂੰ ਦੇਸੀ ਤਰੀਕੇ ਨਾਲ ਬੋਰ 'ਚੋਂ ਬਾਹਰ ਕੱਢਿਆ ਗਿਆ.....

Hot News

Contact Us

Copyright ©2019. Website Powered By NetMatic Technologies All Rights Reserved.