Follow us on

ਟਰਾਂਟੋ ਵਿਖੇ ਬੜੀ ਧੂਮ ਧਾਮ ਨਾਲ ਮਨਿਆ ਗਿਆ ਤੀਆਂ ਦਾ ਤਿਉਹਾਰ

ਕਨੇਡਾ ‘ਚ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਨੇ....ਅਤੇ ਆਪਣੇ ਆਪਣੇ ਰੀਤੀ ਰਵਾਜ਼ਾ ਨਾਲ ਤਿਉਹਾਰ ਮਨਾਉਂਦੇ ਨੇ....ਜੇਕਰ ਟਰਾਂਟੋ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਇਥੇ ਪੰਜਾਬੀ ਵੱਡੀ ਗਿਣਤੀ ਚ ਵੱਸਦੇ .....ਅਤੇ ਪੰਜਾਬੀ ਭਾਈਚਾਰਾ ਆਪਣੇ ਤਿਉਹਾਰ ਬੜੀ ਹੀ ਧੂਮ ਧਾਮ ਨਾਲ ਮਨਾਉਂਦਾ ਏ....ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਟੋਬੀਕੋ 'ਚ ਤੀਆਂ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਇੱਕ ਮੇਲਾ ਕਰਵਾਇਆ ਗਿਆ.....ਇਸ ਮੇਲੇ ਚ ਨੌਜਵਾਨਾਂ ਲੜਕੇ ਲੜਕੀਆਂ ਦੇ ਨਾਲ ਨਾਲ ਬਜੁਰਗਾਂ ਨੇ ਵੀ ਵੱਡੀ ਗਿਣਤੀ ‘ਚ ਸ਼ਿਰਕਤ ਕੀਤੀ....ਰੇਡਿਉ ਸਾਉਥ ਏਸ਼ੀਅਨ ਵਾਇਸ ਅਤੇ ਟਰਾਂਟੋ ਟਰੱਕ ਡ੍ਰਾਇਵਿੰਗ ਸਕੂਲ ਵਲੋਂ ਇਸ ਮੇਲੇ ਦਾ ਪ੍ਰਬੰਧ ਕੀਤਾ ਗਿਆ ਸੀ... ਮੇਲੇ ਦੇ ਮੁੱਖ ਪ੍ਰਬੰਧਕ ਕੁਲਵਿੰਦਰ ਛੀਨਾ ਨੇ ਮੀਡਿਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਪਣੀ ਵਿਰਾਸਤ ਨੂੰ ਸਾਂਭ ਸੰਭਾਲ ਕੇ ਰੱਖਣ ਅਤੇ ਨੌਜਵਾਨ ਪੀੜੀ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਉਹ ਹਰ ਸਾਲ ਮੇਲਾ ਕਰਵਾਉਂਦੇ ਨੇ...ਤਾਂ ਜੋ ਨੌਜਵਾਨ ਪੀੜੀ ਨੂੰ ਵਿਰਸੇ ਤੋਂ ਜਾਣੂੰ ਕਰਵਾਇਆ ਜਾ ਸਕੇ...

Hot News

Contact Us

Copyright ©2019. Website Powered By NetMatic Technologies All Rights Reserved.