Follow us on

ਅੱਜ ਅਧਿਆਪਕ ਦਿਵਸ ਦੇ ਰੂਪ 'ਚ ਮਾਨਿਆ ਗਿਆ ਸਾਬਕਾ ਰਾਸ਼ਟਰਪਤੀ ਡਾ.ਸਰਵਪੱਲੀ ਰਾਧਾਕਰਿਸ਼ਣਨ ਦਾ ਜਨਮ ਦਿਹਾੜਾ

ਕਹਿੰਦੇ ਨੇ  ਕਿ ਅਧਿਆਪਕ ਤੋਂ ਬਿਨਾਂ ਮੰਜ਼ਿਲ ਤੱਕ ਪਹੁੰਚਣਾ ਅਤੇ ਸਫਲਤਾ ਹਾਸਲ ਕਰਨਾ ਸੰਭਵ ਨਹੀਂ ਹੁੰਦਾ...ਬੱਚੇ ਦੀ ਜ਼ਿੰਦਗੀ ‘ਚ ਜਿੱਥੇ ਮਾਤਾ-ਪਿਤਾ ਸਭ ਤੋਂ ਪਹਿਲੇ ਗੁਰੂ ਮੰਨੇ ਜਾਂਦੇ ਨੇ... ਉੱਥੇ ਇਕ ਅਧਿਆਪਕ ਬੱਚੇ ਨੂੰ ਗਿਆਨ , ਜੀਉਣ ਦਾ ਸਲੀਕਾ , ਜ਼ਿੰਦਗੀ ਦਾ ਸਹੀ ਮਾਰਗ ਅਤੇ ਮੁਸ਼ਕਿਲਾਂ ਦਾ ਸਾਹਮਣਾ ਕਰਨ ਦਾ ਤਰੀਕਾ ਸਿਖਾਉਂਦਾ ਏ... ਅਤੇ ਅੱਜ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ.ਸਰਵਪੱਲੀ ਰਾਧਾਕਰਿਸ਼ਣਨਦੇ ਜਨਮ ਦਿਨ ਨੂੰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੂਰੇ ਦੇਸ਼ ਅੰਦਰ ਅਧਿਆਪਕ ਦਿਵਸ ਦੇ ਰੂਪ ਚ ਮਾਨਿਆ ਗਿਆ....ਅੱਜ ਦੇ ਦਿਨ ਨੂੰ ਮੁੱਖ ਰੱਖਦਿਆਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਇੱਕ ਸਮਾਗਮ ਦੌਰਾਨ ਜਿਥੇ ਦੇਸ਼ ਵਾਸੀਆਂ ਨੂੰ ਅਧਿਆਪਕ ਦਿਵਸ ਦੀ ਵਧਾਈ ਦਿੱਤੀ...ਉਥੇ ਹੀ ਦੇਸ਼ ਦੇ ਮਹਿਨਤੀ ਅਧਿਆਪਕਾਂ ਨੂੰ ਸਨਮਾਨਿਤ ਵੀ ਕੀਤਾ....ਇਸ ਦੇ ਇਲਾਵਾ ਉੱਪ ਰਾਸ਼ਟਰਪਤੀ ਵੈਨਕਾਇਆ ਨਾਇਡੂ ਨੇ ਵੀ ਇੱਕ ਪ੍ਰੋਗ੍ਰਾਮ ਨੂੰ ਸੰਬੋਧਨ ਕਰਦਿਆਂ ਅਧਿਆਪਕ ਦਿਵਸ ਸਬੰਧੀ ਚਾਨਣਾ ਪਾਇਆ ਅਤੇ ਵਧਾਈ ਦਿੱਤੀ....ਪ੍ਰਧਾਨ ਮੰਤਰੀ ਨਰੇਂਦਰ ਮੋਦੀ , ਕੇਂਦਰ ਮੰਤਰੀ ਹਰਦੀਪ ਪੁਰੀ ਸਮੇਤ ਹੋਰ ਵੀ ਕਈ ਸੀਨੀਅਰ ਸਿਆਸੀ ਆਗੂਆਂ ਨੇ ਅਧਿਆਪਕ ਦਿਵਸ ਦੀ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ...

Hot News

Contact Us

Copyright ©2019. Website Powered By NetMatic Technologies All Rights Reserved.