Follow us on

ਮੋਦੀ ਖਿਲਾਫ਼ ਚੋਣ ਲੜ ਰਿਹਾ ਜਵਾਨ ਤੇਜ ਬਹਾਦੁਰ ਯਾਦਵ ਪਹੁੰਚਿਆ ਉਚ ਅਦਾਲਤ....

ਬੀਐਸਐਫ ਤੋਂ ਬਰਖਾਸਤ ਜਵਾਨ ਤੇਜ ਬਹਾਦੁਰ ਯਾਦਵ ਨੇ ਵਾਰਾਣਸੀ ਤੋਂ ਆਪਣੀ ਨਾਮਜ਼ਦਗੀ ਰੱਦ ਹੋਣ ਖਿਲਾਫ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਏ..... ਉਨ੍ਹਾਂ ਚੋਣ ਕਮਿਸ਼ਨ ਦੇ ਫੈਸਲੇ ਨੂੰ ਗਲਤ ਦੱਸਿਆ ਤੇ ਇਸ ਮਾਮਲੇ ‘ਚ ਜਲਦੀ ਸੁਣਵਾਈ ਕਰਨ ਦੀ ਮੰਗ ਕੀਤੀ ਏ.... ਤੇਜ ਬਹਾਦੁਰ ਯਾਦਵ ਨੇ ਜਵਾਨਾਂ ਨੂੰ ਦਿੱਤੇ ਜਾਣ ਵਾਲੇ ਖਾਣੇ ਬਾਰੇ ਸ਼ਿਕਾਇਤ ਕਰਦੇ ਹੋਏ ਸੋਸ਼ਲ ਮੀਡੀਆ ‘ਤੇ ਵੀਡੀਓ ਪੋਸਟ ਕੀਤੀ ਸੀ ਜਿਸ ਕਰਕੇ ਉਸ ਨੂੰ  ਸੈਨਾ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ.... ਇਸ ਤੋਂ ਬਾਅਦ ਤੇਜ ਬਹਾਦੁਰ ਨੇ ਵਾਰਾਨਸੀ ਤੋਂ ਪ੍ਰਧਾਨ ਮੰਤਰੀ ਮੋਦੀ ਖਿਲਾਫ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਫੈਸਲਾ ਲਿਆ ਸੀ ਪਰ ਨਾਮਜ਼ਦਗੀ ਤੋਂ ਠੀਕ ਪਹਿਲਾਂ ਸਮਾਜਵਾਦੀ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਦੇ ਦਿੱਤੀ.... ਇਸ ਤੋਂ ਬਾਅਦ ਚੋਣ ਕਮਿਸ਼ਨ ਨੇ ਤੇਜ ਬਹਾਦੁਰ ਦਾ ਨਾਮਜ਼ਦਗੀ ਪੱਤਰ ਇਹ ਕਹਿ ਕੇ ਖਾਰਜ ਕੀਤਾ ਗਿਆ ਕਿ ਉਸ ਨੇ ਕੋਈ ਪ੍ਰਮਾਣ ਪੱਤਰ ਦਾਖਲ ਨਹੀਂ ਕੀਤਾ ਜਿਸ ‘ਚ ਇਹ ਸਾਫ਼ ਕੀਤਾ ਹੋਵੇ ਕਿ ਉਸ ਨੂੰ ਸੈਨਾ ਤੋਂ ਭ੍ਰਿਸ਼ਟਾਚਾਰ ਤੇ ਵਿਸ਼ਵਾਸਘਾਤ ਕਰਕੇ ਬਰਖਾਸਤ ਨਹੀਂ ਕੀਤਾ ਗਿਆ....

Hot News

Contact Us

Copyright ©2019. Website Powered By NetMatic Technologies All Rights Reserved.